ਗਿੱਦੜਬਾਹਾ : ਕਾਲਜ ਜਾ ਰਹੀ ਲੜਕੀ ਨੂੰ ਵਿਆਹ ਦੇ ਬਹਾਨੇ ਹੋਟਲ ਵਿੱਚ ਲਿਜਾ ਕੇ ਜਬਰ-ਜ਼ਨਾਹ ਕਰਨ ਦੇ ਦੋਸ਼ ਵਿੱਚ ਥਾਣਾ ਕੋਟਭਾਈ ਦੀ ਪੁਲੀਸ ਨੇ ਕੋਠੇ ਦਸਮੇਸ਼ ਨਗਰ ਵਾਸੀ ਇੱਕ ਲੜਕੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਜਦੋਂਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਬਾਕੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ 20 ਸਾਲਾ ਲੜਕੀ ਨੇ ਦੱਸਿਆ ਕਿ ਉਹ ਗਿੱਦੜਬਾਹਾ ਦੇ ਇੱਕ ਕਾਲਜ ਵਿੱਚ ਬੀ.ਏ. ਦੀ ਵਿਦਿਆਰਥਣ ਹੈ। 29 ਜਨਵਰੀ ਨੂੰ ਕੋਠੇ ਦਸ਼ਮੇਸ਼ ਨਗਰ ਕੋਟਭਾਈ ਦਾ ਹਰਜਿੰਦਰ ਸਿੰਘ ਪੁੱਤਰ ਉਸ ਨੂੰ ਵਿਆਹ ਦਾ ਬਹਾਨਾ ਲਗਾ ਕੇ ਵਰਗਲਾ ਕੇ ਲੈ ਗਿਆ। ਉਹ ਉਸ ਨੂੰ ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਲੈ ਗਿਆ, ਜਿੱਥੇ ਉਸ ਨੇ 3 ਦਿਨ ਤੱਕ ਉਸ ਨਾਲ ਬਲਾਤਕਾਰ ਕੀਤਾ।
1 ਫਰਵਰੀ ਨੂੰ ਲੜਕੇ ਦੇ ਪਰਿਵਾਰ ਵਾਲੇ ਲੜਕੀ ਨੂੰ ਹੋਟਲ ਤੋਂ ਲਿਆ ਕੇ ਫਰੀਦਕੋਟ ਰੋਡ 'ਤੇ ਕਾਰ 'ਚ ਬਿਠਾ ਕੇ ਲੈ ਗਏ। ਇਸ ਦੌਰਾਨ ਲੜਕੀ ਦੇ ਪਰਿਵਾਰ ਵਾਲੇ ਪਹੁੰਚ ਗਏ ਅਤੇ ਉਸ ਨੂੰ ਵਾਪਸ ਪਿੰਡ ਲੈ ਆਏ। ਪਹਿਲਾਂ ਉਨ੍ਹਾਂ ਉਸ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਦਾਖਲ ਕਰਵਾਇਆ। ਜਿੱਥੋਂ ਡਾਕਟਰਾਂ ਨੇ ਉਸ ਨੂੰ ਮਲੋਟ ਰੈਫਰ ਕਰ ਦਿੱਤਾ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਡੀ.ਐਸ.ਪੀ. ਜਸਬੀਰ ਸਿੰਘ ਪੰਨੂ ਨੇ ਦੱਸਿਆ ਕਿ ਪੁਲਸ ਨੇ ਬਿਆਨ ਦਰਜ ਕਰਨ ਤੋਂ ਬਾਅਦ ਇਸ ਮਾਮਲੇ 'ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ, ਜਦਕਿ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।
.jpg)
