ਨਵੀਂ ਦਿੱਲੀ— ਵਿਦੇਸ਼ੀ ਬਾਜ਼ਾਰਾਂ 'ਚ ਕਮਜ਼ੋਰ ਰੁਖ ਵਿਚਾਲੇ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 80 ਰੁਪਏ ਡਿੱਗ ਕੇ 62,720 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। 

ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 62,800 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਦੀ ਕੀਮਤ ਵੀ 700 ਰੁਪਏ ਡਿੱਗ ਕੇ 74,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਇਹ 75,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ।
ਐੱਚ.ਡੀ.ਐੱਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਵਸਤੂ) ਸੌਮਿਲ ਗਾਂਧੀ ਨੇ ਕਿਹਾ, ''ਵਿਦੇਸ਼ੀ ਬਾਜ਼ਾਰਾਂ 'ਚ ਤੇਜ਼ੀ ਦੇ ਦੌਰਾਨ ਦਿੱਲੀ ਦੇ ਬਾਜ਼ਾਰਾਂ 'ਚ ਸੋਨੇ (24 ਕੈਰੇਟ) ਦੀ ਸਪਾਟ ਕੀਮਤ 62,720 ਰੁਪਏ ਪ੍ਰਤੀ 10 ਗ੍ਰਾਮ 'ਤੇ ਰਹੀ, ਜੋ ਕਿ ਪਿਛਲੇ ਨਾਲੋਂ 80 ਰੁਪਏ ਘੱਟ ਹੈ।
ਅੰਤਰਰਾਸ਼ਟਰੀ ਬਾਜ਼ਾਰ ਕਾਮੈਕਸ 'ਚ ਸਪੌਟ ਸੋਨਾ 2,019 ਡਾਲਰ ਪ੍ਰਤੀ ਔਂਸ 'ਤੇ ਆ ਗਿਆ, ਜੋ ਪਿਛਲੀ ਬੰਦ ਕੀਮਤ ਤੋਂ ਅੱਠ ਡਾਲਰ ਘੱਟ ਹੈ। ਚਾਂਦੀ ਵੀ ਡਿੱਗ ਕੇ 22.60 ਡਾਲਰ ਪ੍ਰਤੀ ਔਂਸ 'ਤੇ ਰਹੀ। ਜੋ ਕੱਲ੍ਹ 23 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ ਸੀ।



