HOME PUNJAB DELHI CRIME FILMY TADKA HEALTH DHARMIK POLITICS NATIONAL WORLD ENTERTAINMENT TOP VIDEOS BIG STORIES PHOTO GALLERY

ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਲੱਗੀ ਭਿਆਨਕ ਅੱਗ, ਅੱਧੀ ਦਰਜਨ ਦੇ ਕਰੀਬ ਲਗਜ਼ਰੀ ਕਾਰਾਂ ਸੜ ਕੇ ਸੁਆਹ

Manish Kalia
0


ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਅੱਧੀ ਦਰਜਨ ਦੇ ਕਰੀਬ ਲਗਜ਼ਰੀ ਗੱਡੀਆਂ ਨੂੰ ਅੱਗ ਲੱਗਣ ਦੀ ਖਬਰ ਹੈ। ਅੱਗ ਲੱਗਣ ਕਾਰਨ ਆਸ-ਪਾਸ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ-ਅੰਮ੍ਰਿਤਸਰ ਕੌਮੀ ਮਾਰਗ ’ਤੇ ਜ਼ਿੰਦਾ ਫਾਟਕ ਨੇੜੇ ਸੀ.ਜੀ.ਐਸ. ਸਕੂਲ ਦੇ ਸਾਹਮਣੇ ਸਥਿਤ ਤ੍ਰੇਹਰ ਆਟੋ ਕਾਰ ਮਾਰਕੀਟ ਵਿੱਚ ਪਹਿਲਾਂ ਇੱਕ ਔਡੀ ਕਾਰ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਇੱਕ-ਇੱਕ ਕਰਕੇ ਪੰਜ ਗੱਡੀਆਂ ਅੱਗ ਦੀ ਲਪੇਟ ਵਿੱਚ ਆ ਗਈਆਂ। ਇਸ ਘਟਨਾ ਵਿੱਚ 5 ਗੱਡੀਆਂ ਸੜ ਗਈਆਂ। 

ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ 7 ਵਜੇ ਜਲੰਧਰ ਦੇ ਜ਼ਿੰਦਾ ਫਾਟਕ ਨੇੜੇ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਇਕ ਤੋਂ ਬਾਅਦ ਇਕ ਕਈ ਕਾਰਾਂ ਅੱਗ ਦੀ ਲਪੇਟ ਵਿਚ ਆ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਅੱਗਜ਼ਨੀ ਦੀ ਇਸ ਘਟਨਾ ਵਿੱਚ ਇੱਕ ਬੀਐਮਡਬਲਿਊ, ਤਿੰਨ ਔਡੀ ਅਤੇ ਇੱਕ ਇੰਡੀਕਾ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। 

 ਸੂਚਨਾ ਮਿਲਣ 'ਤੇ ਥਾਣਾ ਨੰ. 1 ਦੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਘਟਨਾ ਵਿੱਚ ਪੀੜਤ ਦਾ 50 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਫਿਲਹਾਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। 

 

Post a Comment

0 Comments
Post a Comment (0)
Back To Top