ਨਿਊ ਚੰਡੀਗੜ੍ਹ ਨੇੜੇ ਪਿੰਡ ਤੇੜਾ 'ਚ ਸਿਲੰਡਰ ਫਟ ਗਿਆ ਤੇ 2 ਮੰਜ਼ਿਲਾ ਇਮਾਰਤ ਡਿੱਗਣ ਨਾਲ 1 ਵਿਅਕਤੀ ਦੀ ਮੌਤ ਹੋ ਗਈ ਅਤੇ 2 ਜ਼ਖਮੀ ਹੋ ਗਏ। ਅਚਾਨਕ ਸਿਲੰਡਰ ਫਟਣ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਮੌਕੇ 'ਤੇ ਇਕੱਠੇ ਹੋ ਗਏ। ਜਿਸ ਤੋਂ ਬਾਅਦ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਜ਼ਖਮੀਆਂ ਨੂੰ ਪੀ.ਜੀ.ਆਈ.ਹਸਪਤਾਲ ਇਲਾਜ ਲਈ ਲਿਜਾਇਆ ਗਿਆ ਹੈ ਅਤੇ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ 35 ਸਾਲਾ ਧੀਰਜ ਵਜੋਂ ਹੋਈ ਹੈ। ਉਹ ਮੂਲ ਰੂਪ ਤੋਂ ਝਾਰਖੰਡ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਕੇਟਰਿੰਗ ਗੋਦਾਮ ਦੇ ਮਾਲਕ ਦਾ ਨਾਂ ਨਵਨੀਤ ਨਾਰੰਗ ਦੱਸਿਆ ਜਾ ਰਿਹਾ ਹੈ, ਜਿਸ ਦੀ ਮੌਤ ਹੋ ਗਈ ਹੈ। ਹੁਣ ਉਨ੍ਹਾਂ ਦੀ ਪਤਨੀ ਮੀਨਾ ਨਾਰੰਗ ਇਹ ਕੰਮ ਦੇਖ ਰਹੀ ਹੈ। ਇਸ ਸਬੰਧੀ ਪੁਲਿਸ ਆਪਣੀ ਜਾਂਚ ਕਰ ਰਹੀ ਹੈ।
ਬਿਲਡਿੰਗ ਵਿੱਚ ਕੈਟਰਿੰਗ ਸਟਾਫ ਸਿਲੰਡਰ ਵਿੱਚ ਗੈਸ ਭਰ ਰਿਹਾ ਸੀ
ਦੋ ਮੰਜ਼ਿਲਾ ਇਮਾਰਤ ਵਿੱਚ ਸਿਲੰਡਰ ਫਟਣ ਕਾਰਨ ਹਾਦਸਾ ਵਾਪਰ ਗਿਆ, ਜਿਸ ਵਿੱਚ ਕੇਟਰਿੰਗ ਦਾ ਸਮਾਨ ਰੱਖਿਆ ਗਿਆ ਸੀ, ਜਿਸ ਦਾ ਮਾਲਕ ਚੰਡੀਗੜ੍ਹ ਦਾ ਵਸਨੀਕ ਦੱਸਿਆ ਜਾਂਦਾ ਹੈ। ਜੋ ਇੱਥੋਂ ਕੇਟਰਿੰਗ ਦਾ ਕਾਰੋਬਾਰ ਚਲਾ ਰਿਹਾ ਸੀ। ਘਟਨਾ ਬਾਰੇ ਦੱਸਿਆ ਜਾ ਰਿਹਾ ਹੈ ਕਿ ਕੈਟਰਿੰਗ ਸਟਾਫ ਅੰਦਰ ਸੀ । ਜਦੋਂ ਧਮਾਕਾ ਹੋਇਆ ਤਾਂ ਉਹ ਗੈਸ ਭਰ ਰਹੇ ਸਨ ਤੇ ਧਮਾਕਾ ਹੋਣ ਨਾਲ ਦੋ ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ। ਹਾਦਸੇ ਵਿੱਚ ਦੋ ਵਾਹਨ ਵੀ ਇਮਾਰਤ ਦੇ ਹੇਠਾਂ ਆ ਗਏ। ਇਹ ਵੀ ਦੱਸਿਆ ਗਿਆ ਕਿ ਇਮਾਰਤ ਦੇ ਵਿਚਕਾਰ ਕਈ ਹੋਰ ਗੈਸ ਸਿਲੰਡਰ ਰੱਖੇ ਹੋਏ ਦੇਖੇ ਗਏ ਹਨ। ਇਲਾਕੇ ਦੇ ਐੱਸ.ਐੱਚ.ਓ. ਸਤਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਤੇੜਾ ਵਿੱਚ ਕੈਟਰਿੰਗ ਦੇ ਗੋਦਾਮ ਵਿੱਚ ਸਿਲੰਡਰ ਫਟ ਗਿਆ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦੋਂ ਕਿ ਦੋ ਜ਼ਖ਼ਮੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
.jpg)
