ਤਸਵੀਰਾਂ ਵਿਚ ਦਿੱਖ ਰਹੀ ਹਸੀਨ ਲੜਕੀ ਖੌਫਨਾਕ ਸੋਚ ਦੀ ਮਾਲਕ ਕਿਓਂਕਿ ਇਸ ਹਸੀਨ ਚੇਹਰੇ ਨੇ ਅਜਿਹਾ ਕਾਰਨਾਮਾਂ ਕੀਤਾ ਕਿ ਸੁਨ ਕੇ ਤੁਸੀ ਵੀ ਹੈਰਾਨ ਹੋ ਜਾਵੋਂਗੇ ਦਰਅਸਲ ਇਸ ਔਰਤ ਨੇ ਆਪਣੇ ਹੁਸਨ ਦਾ ਫਾਇਦਾ ਉਠਾਉਂਦੇ ਹੋਏ ਇਕ ਸ਼ਖਸ ਤੋਂ ਉਸਦੀ ਕਰ ਵਿਚ ਬਹਿ ਜਾਣ ਲਈ ਲਾਡੋਵਾਲ ਤੋਂ ਲਿਫਟ ਲਈ ਅਤੇ ਰਸਤੇ ਵਿਚ ਜਾ ਕੇ ਉਸ ਨੌਜਵਾਨ ਨੂੰ ਡਰਾ ਧਮਕਾ ਕੇ ਜਿਥੇ ਉਸਦੀ ਨਗਦੀ ਲੁੱਟੀ ਉਥੇ ਹੀ ਪਾਏ ਗਹਿਣੇ ਵੀ ਲਾਹਾ ਲਏ ਅਤੇ ਇਹ ਵੀ ਕਿਹਾ ਸੀ ਕਿ ਜੇਕਰ ਉਸ ਸ਼ਖਸ ਨੇ ਰੋਲ ਪਾਇਆ ਤਾਂ ਓਹੋ ਉਸਦੀ ਗੱਡੀ ਵੀ ਖੋਹ ਲਵੇਗੀ ਉਸਨੇ ਕਿਹਾ ਕਿ ਉਸਦੀ ਗੱਡੀ ਪਿਛੇ ਹੋਰ ਗੱਡੀ ਵਿਚ ਉਸਦੇ ਹੋਰ ਸਾਥੀ ਵੀ ਹਨ। ਜਦੋ ਸ਼ਖਸ ਨਾਲ ਲੁੱਟ ਦੀ ਵਾਰਦਾਤ ਹੋ ਜਾਂਦੀ
ਹੈ। ਉਹ ਆਪਣੇ ਨਾਲ ਵਾਪਰੀ ਘਟਨਾ ਤੋਂ ਬਾਅਦ ਪੁਲਿਸ ਕੋਲ ਸਿਕਾਇਤ ਦਰਜ ਕਰਵਾਉਦਾ ਹੈ। ਅਤੇ ਬਾਅਦ ਵਿੱਚ ਖੁਦ ਪੀੜਤ ਵੱਲੋਂ ਦੋਸ਼ੀ ਨੂੰ ਲੱਭ ਕੇ ਪੁਲਿਸ ਹਵਾਲੇ ਕੀਤਾ ਜਾਂਦਾ ਹੈ। ਪੀੜਤ ਨੇ ਆਰੋਪ ਲਗਾਇਆ ਕਿ ਪੁਲਿਸ ਉਸ ਔਰਤ ਨੂੰ ਇਹ ਕਹਿ ਕੇ ਛੱਡ ਦਿੰਦੀ ਹੈ ।ਕਿ ਰਾਤ ਦਾ ਸਮਾਂ ਹੋਣ ਕਰਕੇ ਲੜਕੀ ਨੂੰ ਨਹੀਂ ਰੱਖ ਸਕਦੇ ਕਿਓਂਕਿ ਕੇਸ ਵੀ ਦਰਜ ਨਹੀਂ ਹੋਇਆ ਸੀ ਅਤੇ ਜਦੋਂ ਅਗਲੇ ਦਿਨ ਪੁਲਿਸ ਮਹਿਲਾ ਦੇ ਘਰ ਜਾਂਦੀ ਹੈ ਤੇ ਉਦੋਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਮਹਿਲਾ ਆਪਣੇ ਦਸੇ ਪਤੇ ਤੋਂ ਫਰਾਰ ਹੋ ਚੁੱਕੀ ਹੈ ਜਦੋਂ ਇਸ ਬਾਬਤ ਥਾਣਾ ਸਲੇਮ ਟਾਬਰੀ ਦੇ ਐਸ.ਐਚ.ਓ ਹਰਜੀਤ ਸਿੰਘ ਨਾ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ
