ਪੰਜਾਬੀ ਇੰਡਸਟਰੀ ਚੰਗੇ ਗਾਣਿਆਂ ਲਈ ਜਾਣੇ ਜਾਂਦੇ ਉਹ ਨਾਮ ਹੈ, ਜੋ ਕਿਸੇ ਵੀ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਰਣਜੀਤ ਬਾਵਾ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ‘ਚ ਵੀ ਰਹੇ ਨੇ ਪਰ ਸੰਗੀਤ ਵਿੱਚ ਓਹਨਾ ਦੀ ਇਕ ਅਲੱਗ ਪਹਿਚਾਣ ਹੈ। ਹਾਲ ਹੀ ‘ਚ ਰਣਜੀਤ ਬਾਵਾ ਆਪਣੇ ਗੀਤ ‘ਪੰਜਾਬ ਵਰਗੀ’ ਲਈ ਕਾਫੀ ਚਰਚਾ ‘ਚ ਰਹੇ ਸਨ ਪਰ ਦਰਸ਼ਕਾਂ ਵਲੋਂ ਇਸ ਗੀਤ ਨੂੰ ਵੀ ਖੂਬ ਪਿਆਰ ਦਿੱਤੋ ਗਿਆ ਸੀ। ‘ਪੰਜਾਬ ਵਰਗੀ’ ਗੀਤ ‘ਚ ਰਣਜੀਤ ਬਾਵਾ ਨੀਰੂ ਬਾਜਵਾ ਦੇ ਨਾਲ ਨਜ਼ਰ ਆਏ ਸੀ। ਇਸ ਤੋਂ ਬਾਅਦ ਹੁਣ ਫਿਰ ਇਕ ਵਾਰ ਰਣਜੀਤ ਬਾਵਾ ਤੇ ਨੀਰੂ ਬਾਜਵਾ ਨੇ ਇਕੱਠੇ ਕੰਮ ਕੀਤਾ ਹੈ।ਦਰਅਸਲ, ਇਸ ਵਾਰ ਰਣਜੀਤ ਬਾਵਾ ਨੇ ਨੀਰੂ ਬਾਜਵਾ ਦੀ ਮਿਊਜ਼ਿਕ ਕੰਪਨੀ
Neeru Bajwa Entertainment Private Limited ਲਈ ਗਾਣਾ ਗਾਇਆ ਹੈ।
ਰਣਜੀਤ ਬਾਵਾ ਦਾ ਨਵਾਂ ਗੀਤ ‘ਗਾਨੀ’ Youtube ਤੇ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਗਾਇਕ ਰਣਜੀਤ ਬਾਵਾ ਨੀਰੂ ਦੀ ਛੋਟੀ ਭੈਣ ਰੁਬੀਨਾ ਬਾਜਵਾ ਦੇ ਨਾਲ ਰੋਮਾਂਸ ਕਰਦਾ ਨਜ਼ਰ ਆ ਰਿਹਾ ਹੈ।